Thursday 21 April 2011

ਨਜ਼ਮ / 'ਹਨੇਰਾ'

ਪਰਛਾਵਾਂ ਕਹਿੰਦਾ ਹੈ ।
ਜਾਹ ਤੂੰ ਕਿੱਧਰ ਜਾਣਾ,
ਮੈਂ ਤੇਰੇ ਅੱਗੇ - ਪਿੱਛੇ---,
ਜਾਂ ਫਿਰ ਇਹ ਕਹਿ ਲੈ,
ਜਿੱਧਰ ਵੀ ਤੂੰ ਜਾਵੇਗਾ,
ਮੈਨੂੰ ਆਪਣੇ ਨਾਲ ਪਾਵੇਗਾ ।
,,,,,,,,,,,,,,,,,,,,,,,,,
ਮੈਂ ਕਿਹਾ,
ਤੂੰ ਕਿਵੇ ਮੇਰੇ ਨਾਲ ਰਹੇਗਾ,
ਜਿਨ੍ਹਾਂ ਮੈਂਨੂੰ ਰੋਸ਼ਨੀਆਂ ਸੰਗ,
ਤੁਰਨਾ ਸਿਖਾਇਆ,
ਅੱਜ ਉਹ ਮੈਨੂੰ,
ਹਨੇਰੇ ਵਿੱਚ,
ਇੱਕਲਾ ਛੱਡ ਗਏ ਨੇ ।

No comments:

Post a Comment